ਕਾਯਲਾਨਾ ਝੀਲ
ਕਾਯਲਾਨਾ ਝੀਲ ਰਾਜਸਥਾਨ, ਭਾਰਤ ਵਿੱਚ ਜੋਧਪੁਰ ਦੇ ਪੱਛਮ ਵਿੱਚ 8 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਕੁਦਰਤੀ ਝੀਲ ਨਹੀ ਹੈ, ਇਸਨੂੰ ਪ੍ਰਤਾਪ ਸਿੰਘ ਨੇ 1872 ਵਿੱਚ ਬਣਵਾਇਆ ਸੀ। ਝੀਲ 0.84 km2 (0.32 sq mi) ਦੇ ਖੇਤਰ ਵਿੱਚ ਫੈਲੀ ਹੋਈ ਹੈ । ਪੁਰਾਣੇ ਸਮੇਂ ਵਿੱਚ ਇਸ ਖੇਤਰ ਵਿੱਚ ਜੋਧਪੁਰ ਦੇ ਦੋ ਸ਼ਾਸਕਾਂ - ਭੀਮ ਸਿੰਘ ਅਤੇ ਤਖਤ ਸਿੰਘ ਨੇ ਬਣਾਏ ਗਏ ਮਹਿਲ ਅਤੇ ਬਾਗ ਸਨ। ਇਨ੍ਹਾਂ ਨੂੰ ਕਾਯਲਾਨਾ ਝੀਲ ਬਣਾਉਣ ਲਈ ਨਸ਼ਟ ਕਰ ਦਿੱਤਾ ਗਿਆ ਸੀ।
Read article
